ਸਿਬੂ ਸਿਟੀ—ਅਲਕੋਏ, ਸਿਬੂ ਦੇ ਇੱਕ ਵਲਾਗਰ ਨੂੰ ਬੈਂਕੋ ਸੈਂਟਰਲ ਨ ਪਿਲੀਪੀਨਸ (ਬੀਐਸਪੀ) ਦੁਆਰਾ ਉਸ ਸਮੇਂ ਚੇਤਾਵਨੀ ਦਿੱਤੀ ਗਈ ਜਦੋਂ ਉਸਨੇ ਪੀਸੋ 1000 ਦੇ ਨੋਟਾਂ ਦੀ ਪਤੰਗ ਬਣਾ ਕੇ ਉਡਾਈ।
ਰੋਨੀ ਸੁਆਨ, ਜੋ ਫੇਸਬੁੱਕ ‘ਤੇ ਬੁਆਏ ਟੋਪਾਂਗ ਦੇ ਨਾਮ ਨਾਲ ਪ੍ਰਸਿੱਧ ਹੈ, ਨੇ ਕਬੂਲ ਕੀਤਾ ਕਿ ਉਸ ਨੇ ਪੀਸੋ 1 ਮਿਲੀਅਨ ਦੇ ਮੁੱਲ ਦੇ P1,000 ਨੋਟਾਂ ਦੀ ਇੱਕ ਪਤੰਗ ਬਣਾਈ ਸੀ।
ਸੁਆਨ ਦੇ 3.9 ਮਿਲੀਅਨ FB ਫਾਲੋਅਰਜ਼ ਹਨ।
13 ਅਪ੍ਰੈਲ ਦੀ ਇੱਕ ਪੋਸਟ ਵਿੱਚ, ਸੁਆਨ ਨੇ ਕਿਹਾ ਕਿ ਬੀਐਸਪੀ ਅਧਿਕਾਰੀ ਉਸ ਦੇ ਘਰ ਆਏ ਜਦੋਂ ਉਸਦੀ ਵੀਡੀਓ ਜਿਸ ਵਿਚ ਉਹ 1000 ਦੇ ਨੋਟਾਂ ਦੀ ਬਣਾਈ ਪਤੰਗ ਉਡਾ ਰਿਹਾ ਸੀ , ਸੋਸ਼ਲ ਮੀਡਿਆ ਤੇ ਵਾਇਰਲ ਹੋ ਗਈ।
ਸੁਆਨ ਨੇ ਕਿਹਾ ਕਿ ਉਸਨੂੰ BSP ਅਧਿਕਾਰੀਆਂ ਨੇ ਤਾੜਨਾ ਕੀਤੀ ਕਿ ਪੈਸੇ ਦੇ ਨੋਟਾਂ ਨਾਲ ਖੇਡਣਾ ਨਹੀਂ ਚਾਹੀਦਾ।
“ਮੈਂ ਪੈਸੇ ਦੀ ਬਣੀ ਪਤੰਗ ਬਣਾਉਣ ਲਈ BSP ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਮੇਰਾ ਇਰਾਦਾ ਪੈਸੇ ਨਾਲ ਖੇਡਣਾ ਨਹੀਂ ਸੀ ਕਿਉਂਕਿ ਮੈਂ ਵੀ ਗਰੀਬੀ ਵਿਚੋਂ ਆਇਆ ਹਾਂ। ਮੈਂ ਪੈਸੇ ਦੀ ਕਦਰ ਕਰਦਾ ਹਾਂ, ”ਸੁਆਨ ਨੇ ਆਪਣੇ ਇੱਕ ਵਲੌਗ ਦੌਰਾਨ ਸੇਬੁਆਨੋ ਵਿੱਚ ਕਿਹਾ।
ਸੁਆਨ ਨੇ ਕਿਹਾ ਕਿ ਉਸ ਨੇ ਜੋ ਕੀਤਾ ਉਹ ਸਿਰਫ਼ ਮਨੋਰੰਜਨ ਲਈ ਸੀ।
“ਪਲਾਸਟਿਕ ਸਮੱਗਰੀ ਦੀ ਵਰਤੋਂ ਕਰਕੇ ਪਤੰਗ ਬਣਾਉਣਾ ਪਹਿਲਾਂ ਹੀ ਆਮ ਹੈ ਇਸ ਲਈ ਮੈਂ ਪੈਸੇ ਦੀ ਵਰਤੋਂ ਕਰਕੇ ਇੱਕ ਅਲੱਗ ਪਤੰਗ ਬਣਾਉਣ ਬਾਰੇ ਸੋਚਿਆ। ਪਰ ਹੁਣ, ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਪੈਸੇ ਨਾਲ ਨਾ ਖੇਡਣ । ਆਓ ਪੈਸੇ ਦੀ ਕਦਰ ਕਰੀਏ , ”ਸੁਆਨ ਨੇ ਕਿਹਾ।
ਸੁਆਨ ਨੇ ਕਿਹਾ ਕਿ ਉਹ ਪਹਿਲਾਂ ਹੀ ਉਸ ਵੀਡੀਓ ਨੂੰ ਡਿਲੀਟ ਕਰ ਚੁੱਕਾ ਹੈ, ਜਿਸ ਵਿਚ ਉਸ ਨੂੰ ਪੈਸਿਆਂ ਦੀ ਬਣੀ ਪਤੰਗ ਉਡਾਉਂਦੇ ਹੋਏ ਦਿਖਾਇਆ ਗਿਆ ਹੈ।
“ਇਸ ਨੂੰ ਪਹਿਲਾਂ ਹੀ ਇੱਕ ਮਿਲੀਅਨ ਤੋਂ ਵੱਧ ਵਿਯੂਜ਼ ਮਿਲ ਚੁੱਕੇ ਹਨ। ਮੈਨੂੰ ਇਸ ਨੂੰ ਡਿਲੀਟ ਕਰਨ ਵਿੱਚ ਕੋਈ ਸਮੱਸਿਆ ਨਹੀਂ ਸੀ। ਮੈਂ ਕਿਸੇ ਹੋਰ ਤਰਾਂ ਦਾ ਕੰਟੇੰਟ ਬਣਾ ਸਕਦਾ ਹਾਂ, “ਸੁਆਨ ਨੇ ਕਿਹਾ।