ਬਰਨਾਲਾ : ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਤੋਂ ਰੋਜ਼ੀ – ਰੋਟੀ ਲਈ ਮਨੀਲਾ ਗਏ ਇੱਕ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਨਾਲ ਦੁੱਖਦਾਈ ਸਮਾਚਾਰ ‘ਤੇ ਖੇਤਰ ‘ਚ ਸੋਗ ਦੀ ਲਹਿਰ ਹੈ। ਇਹ ਜਾਣਕਾਰੀ ਭੁਪਿੰਦਰ ਸਿੰਘ ਕਲਾਲਾ ਨੇ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਮਾਸੀ ਦਾ ਲੜਕਾ ਜੀਵਨ ਜੋਤ ਸਿੰਘ ਉਮਰ 26 ਸਾਲ ਕਰੀਬ ਦੋ ਵਰ੍ਹੇ ਪਹਿਲਾਂ ਰੋਜ਼ੀ – ਰੋਟੀ ਦੀ ਭਾਲ ‘ਚ ਮਨੀਲਾ ਗਿਆ ਸੀ। ਜਿਸ ਦੀ ਬੁੱਧਵਾਰ ਦੀ ਰਾਤ ਨੂੰ ਮਨੀਲਾ ‘ਚ ਹੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਮੋਟਰਸਾਈਕਲ ‘ਤੇ ਸਵਾਰ ਸੀ, ਜਦ ਕਿ ਉੱਥੇ ਹੀ ਉਸ ਦਾ ਮੋਟਰਸਾਈਕਲ ਬੱਸ ਨਾਲ ਟਕਰਾ ਗਿਆ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਬਲਵੀਰ ਸਿੰਘ ਜੀ 2013 ਵਿੱਚ ਮੌਤ ਹੋ ਚੁੱਕੀ ਹੈ ਤੇ ਮਾਤਾ ਪਰਮਜੀਤ ਕੌਰ ਨੇ ਉਸ ਦਾ ਦੋ ਦਿਨ ਫੋਨ ਬੰਦ ਆਉਣ ਤੇ ਉੱਥੇ ਨਾਲ ਦੀ ਹੋਰ ਲੋਕਾਂ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਨੇ ਸ਼ੁੱਕਰਵਾਰ ਬਾਅਦ ਦੁਪਹਿਰ ਦੱਸਿਆ ਕਿ ਉਨ੍ਹਾਂ ਦੇ ਲੜਕੇ ਜੀਵਨਜੋਤ ਸਿੰਘ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।
ਘਟਨਾ ਦਾ ਪਤਾ ਲੱਗਦਿਆਂ ਹੀ ਪੂਰੇ ਮਹਿਲ ਕਲਾਂ ਖੇਤਰ ਵਿੱਚ ਸੋਗ ਦੀ ਲਹਿਰ ਹੈ। ਉਹਨਾਂ ਦੱਸਿਆ ਕਿ ਸ਼ਨੀਵਾਰ – ਐਤਵਾਰ ਦੋ ਮਨੀਲਾ ‘ਚ ਛੁੱਟੀਆਂ ਹਨ। ਸੋਮਵਾਰ ਨੂੰ ਮ੍ਰਿਤਕ ਦੀ ਲਾਸ਼ ਮਹਿਲ ਕਲਾਂ ਘਰ ਲਿਆਉਣ ਲਈ ਯਤਨ ਕੀਤੇ ਜਾਣਗੇ।
