ਤੇਜ਼ ਤੂਫਾਨ ਕਾਰਨ ਘਰਾਂ ਦੀਆਂ ਉੱਡ ਗਈਆਂ ਛੱਤਾਂ, ਹਵਾਈ ਅੱਡਿਆਂ ਨੂੰ ਪਹੁੰਚਿਆ ਨੁਕਸਾਨ

ਤੂਫਾਨ ਯਿੰਕਸਿੰਗ ਸ਼ੁੱਕਰਵਾਰ ਨੂੰ ਸ਼ਾਂਤ ਹੋਣ ਤੋਂ ਪਹਿਲਾਂ ਉੱਤਰੀ ਫਿਲੀਪੀਨਜ਼ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਸਮੇਤ ਤਬਾਹੀ ਦੇ ਕਈ ਮੰਜ਼ਰ ਪਿੱਛੇ ਛੱਡ ਗਿਆ। ਇਸ ਦੇ ਨਤੀਜੇ ਵਜੋਂ ਦੋ ਹਵਾਈ ਅੱਡਿਆਂ ਨੂੰ ਨੁਕਸਾਨ ਪਹੁੰਚਿਆ। ਯਿੰਕਸਿੰਗ ਕਾਰਨ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਇਸ ਸਾਲ ਦੱਖਣ-ਪੂਰਬੀ ਏਸ਼ੀਆਈ ਦੀਪ ਸਮੂਹ ਵਿੱਚ ਆਉਣ ਵਾਲਾ ਇਹ 13ਵਾਂ ਵੱਡਾ ਤੂਫ਼ਾਨ ਹੈ। ਤੂਫ਼ਾਨ (ਸਥਾਨਕ ਤੌਰ ‘ਤੇ ਮਾਰਸੇ ਵਜੋਂ ਜਾਣਿਆ ਜਾਂਦਾ ਹੈ) ਨੂੰ ਉੱਤਰੀ ਫਿਲੀਪੀਨ ਸੂਬੇ ਦੇ ਇਲੋਕੋਸ ਨੌਰਟੇ ਤੋਂ ਲਗਭਗ 100 ਕਿਲੋਮੀਟਰ ਪੱਛਮ ਵਿੱਚ ਦੱਖਣੀ ਚੀਨ ਸਾਗਰ ਵਿੱਚ ਦੇਖਿਆ ਗਿਆ ਸੀ। ਸਰਕਾਰੀ ਅਨੁਮਾਨਾਂ ਅਨੁਸਾਰ ਇਹ ਤੂਫਾਨ 150-205 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਿਹਾ ਸੀ।

ਵੀਅਤਨਾਮ ਪਹੁੰਚਣ ਤੋਂ ਪਹਿਲਾਂ ਇਸ ਦੇ ਹੋਰ ਕਮਜ਼ੋਰ ਹੋਣ ਦੀ ਉਮੀਦ ਹੈ। ਸੂਬਾਈ ਅਧਿਕਾਰੀਆਂ ਨੇ ਦੱਸਿਆ ਕਿ ਯਿੰਕਸਿੰਗ ਨੇ ਵੀਰਵਾਰ ਦੁਪਹਿਰ ਨੂੰ ਲੈਂਡਫਾਲ ਕੀਤਾ, ਕਾਗਾਯਾਨ ਸੂਬੇ ਦੇ ਪਿੰਡਾਂ ਵਿੱਚ ਹੜ੍ਹ ਆ ਗਿਆ, ਦਰੱਖਤ ਅਤੇ ਬਿਜਲੀ ਦੇ ਖੰਭਿਆਂ ਨੂੰ ਉਖਾੜ ਦਿੱਤਾ ਅਤੇ ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਸੂਬੇ ‘ਚ 40,000 ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਉੱਤਰ ‘ਚ ਬਟਾਨੇਸ ਦੇ ਟਾਪੂ ਸੂਬੇ ‘ਚ, ਗਵਰਨਰ ਮਾਰੀਲੋ ਕੇਕੋ ਨੇ ਕਿਹਾ ਕਿ ਤੇਜ਼ ਹਵਾਵਾਂ ਅਤੇ ਮੀਂਹ ਨੇ ਘਰਾਂ ਦੀਆਂ ਛੱਤਾਂ ਉੱਡਾ ਦਿੱਤੀਆਂ ਅਤੇ ਬੰਦਰਗਾਹਾਂ ਅਤੇ ਦੋ ਘਰੇਲੂ ਹਵਾਈ ਅੱਡੇ ਦੇ ਟਰਮੀਨਲਾਂ ਨੂੰ ਨੁਕਸਾਨ ਪਹੁੰਚਾਇਆ। ਅਧਿਕਾਰੀਆਂ ਨੇ ਕਿਹਾ ਕਿ ਤੂਫਾਨ ਨਾਲ ਪ੍ਰਭਾਵਿਤ ਸੂਬਿਆਂ ਦੇ ਮੁਕੰਮਲ ਮੁਲਾਂਕਣ ਤੋਂ ਬਾਅਦ ਹੋਰ ਨੁਕਸਾਨ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।

Leave a Reply

Your email address will not be published. Required fields are marked *