ਬਿਨਾਨ (ਫਿਲੀਪੀਨ): ਗੁੱਡ ਫ੍ਰਾਈਡੇ ਦੇ ਪਵਿੱਤਰ ਮੌਕੇ ’ਤੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਮਪਲ, ਸਿਟੀ ਬਿਨਾਨ, ਲਗੂਨਾ ਵੱਲੋਂ ਛਬੀਲ ਲਗਾਈ ਗਈ। ਇੱਥੇ ਸਿੱਖ ਭਾਈਚਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁਫ਼ਤ ਰਿਫਰੈਸ਼ਮੈਂਟਸ ਵੰਡੇ ਗਏ।
ਇਸ ਛਬੀਲ ਵਿੱਚ ਗੁੱਡ ਫ੍ਰਾਈਡੇ ਮੌਕੇ ਚਰਚ ਆਉਣ ਵਾਲੇ ਸ਼ਰਧਾਲੂਆਂ ਨੂੰ ਅਤੇ ਆਮ ਲੋਕਾਂ ਨੂੰ ਠੰਡੇ ਜੂਸ, ਪਾਣੀ ਅਤੇ ਬਿਸਕੁਟ ਵੰਡੇ ਗਏ। ਇਹ ਸੇਵਾ ਹਰ ਕਿਸੇ ਲਈ ਖੁੱਲੀ ਸੀ।
ਇਸ ਮੁਹਿੰਮ ਦਾ ਮਕਸਦ ਮਨੁੱਖਤਾ ਦੀ ਸੇਵਾ ਅਤੇ ਧਰਮ-ਸਾਂਝ ਨੂੰ ਵਧਾਵਾ ਦੇਣਾ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪਰੰਪਰਾ ਕਈ ਸਾਲਾਂ ਤੋਂ ਚੱਲ ਰਹੀ ਹੈ ਅਤੇ ਅੱਗੇ ਵੀ ਇਹਨੂੰ ਜਾਰੀ ਰੱਖਿਆ ਜਾਵੇਗਾ।
ਇਸ ਸਮਾਰੋਹ ’ਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਿੱਤਰ ਵੀ ਲਗਾਏ ਗਏ ਸਨ, ਜੋ ਸਿੱਖ ਧਰਮ ਦੀ ਮਨੁੱਖਤਾ ਤੇ ਪਿਆਰ ਦੀ ਸਿੱਖਿਆ ਨੂੰ ਦਰਸਾਉਂਦੇ ਹਨ।