ਬੁਲਾਕਨ, ਫਿਲੀਪੀਨਸ – ਪੰਜਾਬੀ ਭਾਈਚਾਰੇ ਦੇ ਜੋਸ਼ ਤੇ ਖੇਡਾਂ ਪ੍ਰਤੀ ਉਤਸ਼ਾਹ ਨੂੰ ਦੇਖਦੇ ਹੋਏ ਚੜ੍ਹਦੀ ਕਲਾ ਸਪੋਰਟਸ ਕਲੱਬ, ਬੁਲਾਕਨ ਵੱਲੋਂ ਇੱਕ ਵਿਸ਼ਾਲ ਕਬੱਡੀ ਮੇਲਾ 6 ਅਪ੍ਰੈਲ 2025 ਨੂੰ ਆਯੋਜਿਤ ਕੀਤਾ ਗਿਆ।
ਇਸ ਮੇਲੇ ਨੇ ਸਥਾਨਕ ਪੱਧਰ ‘ਤੇ ਕਬੱਡੀ ਖਿਡਾਰੀਆਂ ਨੂੰ ਆਪਣੀ ਖੇਡ ਕਾਬਲੀਅਤ ਵਿਖਾਉਣ ਦਾ ਮੌਕਾ ਦਿੱਤਾ ਅਤੇ ਇਹ ਪੰਜਾਬੀ ਸਭਿਆਚਾਰ ਨੂੰ ਵਿਦੇਸ਼ ਦੀ ਧਰਤੀ ‘ਤੇ ਵਧਾਉਣ ਵਾਸਤੇ ਇਕ ਵਧੀਆ ਪਹਲ ਸੀ ।
ਕਲੱਬ ਦੇ ਆਯੋਜਕਾਂ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਫਿਲੀਪੀਨਸ ਦੇ ਵੱਖ-ਵੱਖ ਇਲਾਕਿਆਂ ਤੋਂ ਆ ਰਹੀਆਂ ਕਈ ਟੀਮਾਂ ਨੇ ਹਿੱਸਾ ਲਿਆ । ਜੇਤੂ ਟੀਮਾਂ ਲਈ ਇਨਾਮ ਅਤੇ ਟ੍ਰਾਫੀਆਂ ਵੀ ਰਖੀਆਂ ਗਈਆਂ ਸਨ।
ਇਸ ਮੌਕੇ ਤੇ ਕਲੱਬ ਵੱਲੋਂ ਪੰਜਾਬੀ ਖਾਣ-ਪੀਣ ਦੇ ਸਟਾਲ, ਸੰਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਰਖੇ ਗਏ, ਤਾਂ ਜੋ ਪੂਰਾ ਪਰਿਵਾਰ ਇਸ ਦਿਨ ਦਾ ਆਨੰਦ ਲੈ ਸਕੇ।
ਚੜ੍ਹਦੀ ਕਲਾ ਸਪੋਰਟਸ ਕਲੱਬ ਵੱਲੋਂ ਸਾਰੇ ਪੰਜਾਬੀ ਅਤੇ ਖੇਡ ਪਸੰਦ ਲੋਕਾਂ ਨੂੰ ਬੁਲਾਕਨ ਆ ਕੇ ਇਸ ਮੇਲੇ ਦਾ ਹਿੱਸਾ ਬਣਨ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ