ਨੈਸ਼ਨਲ ਬਿਊਰੋ ਆਫ਼ ਇਨਵੈਸਟੀਗੇਸ਼ਨ-ਨੈਸ਼ਨਲ ਕੈਪੀਟਲ ਰੀਜਨ (NBI-NCR) ਨੂੰ ਅਲਾਬਾਂਗ, ਮੁੰਤੀਲੂਪਾ ਦੀ ਇਕਸਲੂਸਿਵ ਕਾਲੋਨੀ ‘ਚ ਗੈਰਕਾਨੂੰਨੀ ਹਥਿਆਰ ਰੱਖਣ ਵਾਲਿਆਂ ਖਿਲਾਫ਼ ਕੀਤੀ ਗਈ ਹਾਲੀਆ ਕਾਰਵਾਈ ਦੌਰਾਨ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ।
NBI ਨੇ ਤਿੰਨ ਘਰਾਂ ‘ਤੇ ਇਕੱਠੇ ਛਾਪੇ ਮਾਰੇ, ਜਿੱਥੇ ਮੰਨਿਆ ਜਾਂਦਾ ਸੀ ਕਿ ਹਥਿਆਰਬੰਦ ਚੀਨੀ ਨਾਗਰਿਕ ਠਹਿਰੇ ਹੋਏ ਹਨ। ਪਰਿਸ਼ਥਿਤੀ ਤਦ ਹੋਰ ਵੀ ਘੰਭੀਰ ਹੋ ਗਈ ਜਦੋਂ ਉਨ੍ਹਾਂ ਦੀ ਮਦਦ ਲਈ ਹੋਰ ਤਿੰਨ ਗੱਡੀਆਂ ‘ਚ ਆਏ ਹਥਿਆਰਬੰਦ ਚੀਨੀ ਨਾਗਰਿਕ ਵੀ ਪਹੁੰਚ ਗਏ, ਜਿਸ ਕਾਰਨ ਅਧਿਕਾਰੀਆਂ ਲਈ ਆਪ੍ਰੇਸ਼ਨ ਲਾਗੂ ਕਰਨਾ ਔਖਾ ਹੋ ਗਿਆ।
“ਸਾਨੂੰ ਉਨ੍ਹਾਂ ਨੂੰ ਕਾਬੂ ‘ਚ ਲਿਆਉਣਾ ਬਹੁਤ ਮੁਸ਼ਕਲ ਹੋ ਗਿਆ ਸੀ। ਅਸੀਂ ਹਥਿਆਰ ਵਰਤਣ ਦੀ ਹੱਦ ‘ਤੇ ਆ ਗਏ ਸੀ ਕਿਉਂਕਿ ਉਨ੍ਹਾਂ ਵਲੋਂ ਸਹਿਯੋਗ ਦੀ ਕੋਈ ਨੀਤੀ ਨਹੀਂ ਸੀ। ਕਾਫੀ ਹੱਥਾਪਾਈ ਹੋਈ ਪਰ ਅਸੀਂ ਆਖਰਕਾਰ ਉਨ੍ਹਾਂ ਨੂੰ ਕਾਬੂ ਕਰ ਲਿਆ,” ਐੱਨ.ਬੀ.ਆਈ. ਦੇ ਅਧਿਕਾਰੀ ਐਟਰਨੀ ਫਰਡਿਨੈਂਡ ਮੈਨੁਏਲ ਨੇ “24 ਓਰਾਸ” ਰਿਪੋਰਟ ਵਿਚ ਜੌਨ ਕੌਨਸਲਤਾ ਨੂੰ ਦੱਸਿਆ।
ਛਾਪੇ ਦੌਰਾਨ ਅਧਿਕਾਰੀਆਂ ਨੂੰ ਦਸ ਹਥਿਆਰ, ਗੋਲੀਆਂ, ਟੇਜ਼ਰ, ਹਥਕੜੀਆਂ ਅਤੇ ਟੈਕਟੀਕਲ ਵੈਸਟ ਮਿਲੀਆਂ। ਹੁਣ ਜਾਂਚ ਕਿਤੀ ਜਾ ਰਹੀ ਹੈ ਕਿ ਇਹ ਹਥਿਆਰ ਕਿੱਥੋਂ ਆਏ।
“ਇਹ ਨੌਜਵਾਨ ਅਤੇ ਮਜਬੂਤ ਸਰੀਰ ਵਾਲੇ ਵਿਅਕਤੀ ਹਨ। ਜਦੋਂ ਅਸੀਂ ਹਥਿਆਰ ਕਬਜੇ ‘ਚ ਲਏ, ਕੁਝ ਹਥਿਆਰਾਂ ਦੇ ਸੀਰੀਅਲ ਨੰਬਰ ਤਬਦੀਲ ਕੀਤੇ ਹੋਏ ਸਨ, ਕੁਝ ਉਤਾਰੇ ਹੋਏ ਸਨ। ਇਹ ਐਨ.ਬੀ.ਆਈ. ਲਈ ਵੱਡਾ ਕੰਮ ਹੈ ਕਿ ਉਹ ਇਹਨਾਂ ਦੀ ਮੂਲ ਜਾਣਕਾਰੀ ਲੱਭ ਸਕਣ,” ਐਨ.ਬੀ.ਆਈ. ਐਨ.ਸੀ.ਆਰ. ਰੀਜਨਲ ਡਾਇਰੈਕਟਰ ਫਰਡਿਨੈਂਡ ਲਾਵਿਨ ਨੇ ਕਿਹਾ।
ਅਧਿਕਾਰੀ ਹੁਣ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਪਿਛੋਕੜ ਦੀ ਜਾਂਚ ਕਰ ਰਹੇ ਹਨ ਕਿ ਕਿਤੇ ਉਨ੍ਹਾਂ ਦੇ ਕਿਸੇ ਗਿਰੋਹ ਜਾਂ ਸੰਗਠਿਤ ਅਪਰਾਧਿਕ ਗਤੀਵਿਧੀ ਨਾਲ ਸੰਬੰਧ ਤਾਂ ਨਹੀਂ।
“ਕਿ ਇਹਨਾ ਦਾ ਕੋਈ ਫੌਜੀ ਪਿਛੋਕੜ ਹੈ, ਜਾਂ ਅਪਰਾਧਿਕ ਗਿਰੋਹ ਨਾਲ ਸੰਬੰਧ ਹੈ, ਜਾਂ ਕੋਈ ਗਲਤ ਕਾਰੋਬਾਰ — ਅਸੀਂ ਸਾਰਾ ਪਤਾ ਲਗਾ ਰਹੇ ਹਾਂ ਅਤੇ ਆਪਣੇ ਸਾਥੀ ਏਜੰਸੀਜ਼ ਨਾਲ ਜਾਣਕਾਰੀ ਮਿਲਾ ਰਹੇ ਹਾਂ,” ਲਾਵਿਨ ਨੇ ਵਧਾਇਆ।
ਗ੍ਰਿਫ਼ਤਾਰ ਕੀਤੇ ਗਏ ਚੀਨੀ ਨਾਗਰਿਕਾਂ ਨੇ ਘਟਨਾ ਬਾਰੇ ਕੋਈ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਾਂਚ ਜਾਰੀ ਹੈ।