ਮਨੀਲਾ – ਅੱਜ ਸਵੇਰੇ ਬਾਗੀਓ ਸ਼ਹਿਰ ਤੋਂ ਦੋ ਪੰਜਾਬੀ ਨਾਗਰਿਕਾਂ ਨੂੰ ਫਿਲੀਪੀਨਸ ਇਮੀਗ੍ਰੇਸ਼ਨ ਵਿਭਾਗ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਹਾਲਾਂਕਿ, ਗ੍ਰਿਫਤਾਰੀ ਦੇ ਪੱਕੇ ਕਾਰਨਾਂ ਬਾਰੇ ਅਜੇ ਤੱਕ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਸੂਤਰਾਂ ਅਨੁਸਾਰ, ਇਮੀਗ੍ਰੇਸ਼ਨ ਕੋਲ ਉਨ੍ਹਾਂ ਦੇ ਖਿਲਾਫ ਵਾਰੰਟ ਮੌਜੂਦ ਸੀ ਅਤੇ ਸਵੇਰੇ ਤੋਂ ਹੀ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ।
ਇਸ ਮਾਮਲੇ ਸਬੰਧੀ ਇਮੀਗ੍ਰੇਸ਼ਨ ਵਿਭਾਗ ਦੀ ਅਧਿਕਾਰਿਕ ਵੈਬਸਾਈਟ ਉੱਤੇ ਫਿਲਹਾਲ ਕੋਈ ਜਾਣਕਾਰੀ ਪ੍ਰਕਾਸ਼ਿਤ ਨਹੀਂ ਹੋਈ। ਜੇਕਰ ਤੁਹਾਡੇ ਕੋਲ ਇਸ ਘਟਨਾ ਸਬੰਧੀ ਹੋਰ ਕੋਈ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਝੀ ਕਰੋ।