ਫਿਲੀਪੀਨਜ਼ ਵਿੱਚ ਇੱਕ ਜਵਾਲਾਮੁਖੀ ਪਹਾੜ ‘ਤੇ ਹਾਈਕਿੰਗ ਕਰਦੇ ਸਮੇਂ ਲਾਪਤਾ ਹੋਏ ਛੇ ਵਿਦੇਸ਼ੀ ਨਾਗਰਿਕਾਂ ਵਿੱਚੋਂ ਦੋ ਨੂੰ ਬਚਾਅ ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਲੱਭ ਲਿਆ ਗਿਆ। ਪੁਲਸ ਨੇ ਦੱਸਿਆ ਕਿ ਬੁੱਧਵਾਰ ਸਵੇਰੇ 8 ਵਜੇ ਦੇ ਕਰੀਬ ਤਿੰਨ ਜਰਮਨ ਨਾਗਰਿਕ ( 67, 60 ਅਤੇ 58 ਉਮਰ ਦੇ), ਇੱਕ ਰੂਸੀ ਨਾਗਰਿਕ (38), ਇੱਕ ਬ੍ਰਿਟਿਸ਼ (63) ਅਤੇ ਇੱਕ ਕੈਨੇਡੀਅਨ (50) ਵੈਲੈਂਸੀਆ ਦੇ ਦੱਖਣ-ਪੱਛਮ ਵਿੱਚ ਸਥਿਤ ਮਾਊਂਟ ਟੈਲਿਨਿਸ ‘ਤੇ ਚੜ੍ਹਨ ਲਈ ਨਿਕਲੇ। ਲਾਪਤਾ ਯਾਤਰੀਆਂ ਬਾਰੇ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਸਥਾਨਕ ਅਧਿਕਾਰੀਆਂ ਨੇ ਵੀਰਵਾਰ ਨੂੰ ਯਾਤਰੀਆਂ ਦੀ ਭਾਲ ਅਤੇ ਬਚਾਅ ਲਈ ਇੱਕ ਟੀਮ ਭੇਜੀ।
