ਹੁਣ ਪੜ੍ਹੋ ਮਨੀਲਾ ਦੀਆਂ ਤਾਜ਼ਾ ਖਬਰਾਂ ਆਪਣੇ ਮੋਬਾਈਲ ਤੇ , ਨੀਚੇ ਕਲਿੱਕ ਕਰੋ ਐਪ ਇੰਸਟਾਲ ਕਰਨ ਲਈ:

ਫਿਲਪੀਨ ‘ਚ ਅੱਗ ਲੱਗਣ ਕਾਰਨ ਤਿੰਨ ਮੰਜ਼ਿਲਾ ਇਮਾਰਤ ਖਾਕ, 8 ਲੋਕਾਂ ਦੀ ਮੌਤ

ਫਿਲਪੀਨ ਦੇ ਰਾਜਧਾਨੀ ਖੇਤਰ ਵਿਚ ਵੀਰਵਾਰ ਤੜਕੇ ਅੱਗ ਲੱਗਣ ਕਾਰਨ ਇਕ ਤਿੰਨ ਮੰਜ਼ਿਲਾ ਰਿਹਾਇਸ਼ੀ ਇਮਾਰਤ ਇਕ ਘੰਟੇ ਦੇ ਅੰਦਰ ਸੜ ਕੇ ਖਾਕ ਹੋ ਗਈ ਤੇ ਇਸ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਦੇ ਕਾਰਨ ਘੱਟ ਤੋਂ ਘ4ਟ ਇਕ ਵਿਅਕਤੀ ਜ਼ਖਮੀ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਲੱਕੜ ਨਾਲ ਬਣੀ ਇਮਾਰਤ ਵਿਚ ਅੱਗ ਅੱਧੀ ਰਾਤ ਤੋਂ ਬਾਅਦ ਉਸ ਵੇਲੇ ਲੱਗੀ ਜਦੋਂ ਲੋਕ ਸੌ ਰਹੇ ਸਨ।

ਇਹ ਇਮਾਰਤ ਉਪ ਨਗਰੀ ਕਵੇਜੋਨ ਸ਼ਹਿਰ ਦੇ ਸੈਨ ਇਸਿਡਰੋ ਗਲਾਸ ਪਿੰਡ ਵਿਚ ਸਥਿਤ ਸੀ। ਅੱਗ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਸੀਨੀਅਰ ਫਾਇਰ ਬ੍ਰਿਗੇਡ ਅਧਿਕਾਰੀ ਰੋਲਾਂਡੋ ਵਾਲੇਨਾਨੇ ਗਵਾਹਾਂ ਦਾ ਹਵਾਲਾ ਦਿੰਦੇ ਹੋਏ ਏਪੀ ਨੂੰ ਦੱਸਿਆ ਕਿ ਮ੍ਰਿਤਕਾਂ ਵਿਚੋਂ ਦੋ ਲਾਸ਼ਾਂ ਬੇਸਮੈਂਟ ਵਿਚ ਮਿਲੀਆਂ ਤੇ 6 ਲਾਸ਼ਾਂ ਦੂਜੀ ਮੰਜ਼ਿਲ ਵਿਚ ਮਿਲੀਆਂ, ਸ਼ਾਇਦ ਉੱਥੋਂ ਹੀ ਅੱਗ ਲੱਗੀ ਸੀ। ਇਹ ਅੱਗ ਫਿਲਪੀਨ ਵਿਚ ਮਾਰਚ ਵਿਚ ਅੱਗ ਰੋਕਥਾਮ ਮਹੀਨੇ ਦੀ ਸ਼ੁਰੂਆਤ ਤੋਂ ਠੀਕ ਦੋ ਦਿਨ ਪਹਿਲਾਂ ਲੱਗੀ ਹੈ, ਜਦੋਂ ਸਰਕਾਰ ਤੇਜ਼ ਗਰਮੀ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਅੱਗ ਦੇ ਖਤਰਿਆਂ ਦੇ ਬਾਰੇ ਵਿਚ ਜਾਗਰੂਕਤਾ ਵਧਾਉਣ ਲਈ ਇਕ ਸਾਲਾਨਾ ਮੁਹਿੰਮ ਸ਼ੁਰੂ ਕਰਦੀ ਹੈ।

ਫਿਲਪੀਨ ਵਿਚ ਅੱਗ ਲੱਗਣ ਦੀਆਂ ਕਈ ਭਿਆਨਕ ਘਟਨਾਵਾਂ ਦੇ ਲਈ ਸੁਰੱਖਿਆ ਨਿਯਮਾਂ ਨੂੰ ਠੀਕ ਤਰ੍ਹਾਂ ਲਾਗੂ ਨਹੀਂ ਕਰਨਾ, ਭੀੜ ਤੇ ਗਲਤ ਪਲਾਨਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਸਾਲ 1996 ਵਿਚ ਕਵੇਜ਼ੋਨ ਸ਼ਹਿਰ ਵਿਚ ਇਕ ਡਿਸਕੋ ਵਿਚ ਅੱਗ ਵਿਚ 162 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਸਨ, ਜੋ ਸਕੂਲ ਦੇ ਵਿਦਾਈ ਸਮਾਗਮ ਵਿਚ ਜਸ਼ਨ ਮਨਾ ਰਹੇ ਸਨ। ਉਹ ਭੱਜਣ ਵਿਚ ਅਸਫਲ ਰਹੇ ਕਿਉਂਕਿ ਐਮਰਜੈਂਸੀ ਨਿਕਾਸ ਨੇੜੇ ਇਕ ਨਵੀਂ ਇਮਾਰਤ ਬਣਨ ਕਾਰਨ ਰਸਤਾ ਬੰਦ ਸੀ।

ਹੁਣ ਪੜ੍ਹੋ ਮਨੀਲਾ ਦੀਆਂ ਤਾਜ਼ਾ ਖਬਰਾਂ ਆਪਣੇ ਮੋਬਾਈਲ ਤੇ , ਨੀਚੇ ਕਲਿੱਕ ਕਰੋ ਐਪ ਇੰਸਟਾਲ ਕਰਨ ਲਈ:

Leave a Reply

Your email address will not be published. Required fields are marked *