ਰੋਜ਼ਪੁਰ ਦੇ ਪਿੰਡ ਬਸਤੀ ਦੇ ਰਹਿਣ ਵਾਲੇ ਅਮਰੀਕ ਸਿੰਘ ਦੇ 23 ਸਾਲਾ ਨਵਦੀਪ ਸਿੰਘ ਨੇ ਨੌਂ ਮਹੀਨੇ ਪਹਿਲਾਂ ਫ਼ਿਲੀਪੀਨਜ਼ ਤੋਂ ਕੱਢੇ ਗਏ ਜਾਣ ਦੇ ਬਾਵਜੂਦ ਆਪਣਾ ਵਿਦੇਸ਼ ਵਿਚ ਜਾਣ ਦਾ ਸੁਪਨਾ ਨਹੀਂ ਛੱਡਿਆ। ਉਸ ਨੇ ਡੌਂਕੀ ਲਗਾ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ।
ਪਿਛਲੇ ਦਸੰਬਰ ‘ਚ ਅਮਰੀਕ ਸਿੰਘ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕ ਸਿੰਘ ਦੀ ਮਾੜੀ ਕਿਸਮਤ ਉਸ ਨੂੰ ਅਮਰੀਕੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।
ਉਸ ਦਾ ਨਾਂ 15 ਫ਼ਰਵਰੀ ਨੂੰ ਕੱਢੇ ਜਾਣ ਵਾਲੇ 119 ਭਾਰਤੀਆਂ ਦੀ ਸੂਚੀ ਵਿੱਚ ਸੀ, ਪਰ ਬੀਮਾਰ ਹੋਣ ਕਾਰਨ ਉਹ ਅਜੇ ਵਿਚ ਅਮਰੀਕਾ ਵਿੱਚ ਫਸਿਆ ਹੋਇਆ ਹੈ।
ਅਮਰੀਕ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਨੇ ਖ਼ੁਲਾਸਾ ਕੀਤਾ ਕਿ ਟਰੈਵਲ ਏਜੰਟ ਨੇ ਪੁੱਤ ਨੂੰ ਅਮਰੀਕਾ ਭੇਜਣ ਲਈ 45 ਲੱਖ ਲਏ ਸਨ। ਨਵਦੀਪ ਨੂੰ ਫ਼ਿਲੀਪੀਨਜ਼ ਦੇ ਮਨੀਲਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਪਰਿਵਾਰ ਨੇ ਏਜੰਟ ਨੂੰ ਹੋਰ 15 ਲੱਖ ਰੁਪਏ ਦਿੱਤੇ।
ਭਾਵੁਕ ਹੋਏ ਪਿਓ ਨੇ ਦੱਸਿਆ ਕਿ ਪੁੱਤ ਦੇ ਬਾਹਰ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਮੈਂ ਇੱਕ ਏਕੜ ਜ਼ਮੀਨ ਵੇਚੀ, ਹੋਮ ਲੋਨ ਲਿਆ, ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ ਪਰ ਸਭ ਕੁਝ ਬਰਬਾਦ ਹੋ ਗਿਆ। ਕਸ਼ਮੀਰ ਸਿੰਘ ਨੇ ਕਿਹਾ ਕਿ ਉਸ ਦੇ ਬੇਟੇ ਅਤੇ ਕਈ ਹੋਰਾਂ ਨੂੰ ਏਜੰਟਾਂ ਨੇ ਮੂਰਖ ਬਣਾਇਆ। ਏਜੰਟਾਂ ਨੇ ਮੋਟੀਆਂ ਤਨਖ਼ਾਹ ਵਾਲੀਆਂ ਨੌਕਰੀਆਂ ਅਤੇ ਅਮਰੀਕਾ ਵਿੱਚ ਖੁਸ਼ਹਾਲ ਭਵਿੱਖ ਦੇ ਸੁਪਨੇ ਬਣਾ ਕੇ ਸਾਨੂੰ ਮੂਰਥ ਬਣਾਇਆ ਪਰ ਅਮਰੀਕਾ ਪਹੁੰਚਣ ‘ਤੇ, ਉਨ੍ਹਾਂ ਦੇ ਪੁੱਤ ਨੂੰ ਉਸ ਦੇ ਹਾਲਾਤ ‘ਤੇ ਛੱਡ ਦਿੱਤਾ। ਉਨ੍ਹਾਂ ਅਜਿਹੇ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
