ਫਿਲਪੀਂਸ ਦੀ ਪੁਲਿਸ ਨੇ ਅਬੂ ਸਿਆਫ ਸੰਗਠਨ ਦੇ ਇਕ ਅੱਤਵਾਦੀ ਨੂੰ ਮੁਕਾਬਲੇ ਤੋਂ ਬਾਅਦ ਮਾਰ ਮੁਕਾਇਆ। ਬੀਤੇ ਦਿਨੀਂ ਇਸ ਅੱਤਵਾਦੀ ਨੇ ਫਿਲਪੀਂਸ ਦੇ 10 ਸਮੰਦਰੀ ਫ਼ੌਜੀਆਂ ਤੇ ਦੋ ਅਗਵਾ ਵੀਅਤਨਾਮੀ ਨਾਗਰਕਿਾਂ ਦੇ ਸਿਰ ਵੱਢ ਦਿੱਤੇ ਸਨ। ਅਬੂ ਸਿਆਫ ਛੋਟਾ ਪਰ ਹਿੰਸਕ ਹਥਿਆਰਬੰਦ ਮੁਸਲਿਮ ਗਰੁੱਪ ਹੈ। ਇਸ ਸੰਗਠਨ ‘ਤੇ ਫਿਲਪੀਂਸ ਤੇ ਅਮਰੀਕਾ ਨੇ ਫਿਰੌਤੀ ਲਈ ਅਗਵਾ, ਸਿਰ ਵੱਢਣ, ਬੰਬ ਧਮਾਕੇ ਤੇ ਹੋਰ ਹਮਲਿਆਂ ਲਈ ਅੱਤਵਾਦੀ ਸੰਗਠਨ ਵਜੋਂ ਪਾਬੰਦੀ ਲਾ ਰੱਖੀ ਹੈ।
ਸੀਨੀਅਰ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਫ਼ੌਜੀ ਖੁਫੀਆ ਏਜੰਟਾਂ ਦੀ ਮਦਦ ਨਾਲ ਫਿਲਪੀਂਸ ਪੁਲਿਸ ਨੇ ਕਈ ਹਫ਼ਤੇ ਦੀ ਨਿਗਰਾਨੀ ਤੋਂ ਬਾਅਦ ਬੁੱਧਵਾਰ ਰਾਤ ਬੇਸਿਲਨ ਟਾਪੇ ਦੇ ਦੂਰ-ਦੁਰਾਡੇ ਕੰਢੀ ਸ਼ਹਿਰ ਹਾਦਜੀ ਮੁਹੰਮਦ ਅਜੁਲ ’ਚ ਛੋਟੇ ਜਿਹੇ ਮੁਕਾਬਲੇ ਤੋਂ ਬਾਅਦ ਨਵਾਪੀ ਅਬਦੁੱਲ ਨੂੰ ਮਾਰ ਮੁਕਾਇਆ। ਅਬਦੁੱਲਸਈਅਦ ਨੇ ਅਬੂ ਸਿਆਫ ਸੰਗਠਨ ਦੇ ਹੋਰ ਅੱਤਵਾਦੀਆਂ ਦੀ ਤਰ੍ਹਾਂ ਖੁਦ ਨੂੰ ਆਈਐੱਸ ਨਾਲ ਜੋੜ ਲਿਆ ਸੀ। ਖੁਫੀਆ ਰਿਪੋਰਟ ਅਨੁਸਾਰ, ਅਬਦੁੱਲਸਈਅਦ 2022 ’ਚ ਸਰਕਾਰੀ ਸੁਰੱਖਿਆ ਬਲਾਂ ’ਤੇ ਕੀਤੇ ਗਏ ਹਮਲਿਆਂ ਤੇ ਨਵੰਬਰ ਦੀ ਬੰਬਾਰੀ ’ਚ ਸ਼ਾਮਲ ਸੀ। ਬੰਬਾਰੀ ’ਚ ਦੋ ਸਰਕਾਰ ਹਮਾਇਤੀ ਮਿਲਿਸ਼ਿਆ ਦੀ ਮੌਤ ਹੋ ਗਈ ਸੀ ਤੇ ਦੋ ਨੂੰ ਬੇਸਿਲਿਨ ’ਚ ਬੰਧਕ ਬਣਾ ਲਿਆ ਗਿਆ ਸੀ। ਫਿਲਪੀਂਸ ਫ਼ੌਜ ਨੇ ਬੀਤੇ ਸੋਮਵਾਰ ਨੂੰ ਬੰਬਾਰੀ ਦੀਆਂ ਘਟਨਾਵਾਂ ’ਚ ਸ਼ਾਮਲ ਇਕ ਹੋਰ ਮੁਸਲਿਮ ਬਾਗੀ ਗਰੁੱਪ ਤੇ ਆਗੂ ਤੇ 11 ਲੋਕਾਂ ਨੂੰ ਮਾਰ ਮੁਕਾਇਆ ਸੀ।