ਗੁਰਦੁਆਰਾ ਖਾਲਸਾ ਦੀਵਾਨ ਮਨੀਲਾ ਪਾਕੋ ਫਿਲਪਾਈਨਜ਼ ਵਿਖੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰੇਗੰਡ ਮੌਕੇ ਵਿਸ਼ਾਲ ਖੂਨਦਾਨ ਕੈਂਪ ਗੁਰਮਿਤ ਅਕੈਡਮੀ ਦੇ ਮੁਖੀ ਸੰਤ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਦੀ ਰਹਿਨੁਮਾਈ ਹੇਠ ਲਗਾਇਆ ਗਿਆ। ਖੂਨਦਾਨ ਕੈਂਪ ਦੌਰਾਨ ਵੱਧ ਚੜ ਕੇ ਖੂਨਦਾਨੀਆਂ ਖੂਨ ਦਾਨ ਕੀਤਾ। ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਫਿਲਪਾਈਨਜ਼ ਭਾਰਤ ਦੇ ਰਾਜਦੂਤ ਹਰੀਸ਼ ਕੁਮਾਰ ਜੈਨ ਪਹੁੰਚੇ ਉਹਨਾਂ ਖੂਨਦਾਨੀਆਂ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਜਿਸ ਨਾਲ ਕਿਸੇ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਬਾਬਾ ਮਨਮੋਹਨ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਸਾਡੇ ਪੰਜਾਬੀ ਅਤੇ ਹੋਰ ਭਾਰਤੀ ਸਮਾਜ ਸੇਵਾ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਸਾਨੂੰ ਉਹਨਾਂ ’ਤੇ ਮਾਣ ਮਹਿਸੂਸ ਹੁੰਦਾ ਹੈ। ਇਸ ਮੌਕੇ ਸਮੂਹ ਅੰਬੈਸੀ ਸਟਾਫ, ਮਨਜਿੰਦਰ ਜੇਮਸ ਕੁਮਾਰ ਜੋਨੀ ਚੇਅਰਮੈਨ ਗੁਰਦੁਆਰਾ ਖਾਲਸਾ ਦੀਵਾਨ ਮਨੀਲਾ, ਸਰਬਜੀਤ ਸਿੰਘ ਸੰਗਰ ਹੈਡ ਗ੍ਰੰਥੀ, ਭਾਈ ਗੁਰਪ੍ਰੀਤ ਸਿੰਘ ਹੈਪੀ ਮਨੀਲਾ, ਪ੍ਰਧਾਨ ਦਲਵੀਰ ਸਿੰਘ ਧਾਲੀਵਾਲ, ਮੀਤ ਪ੍ਰਧਾਨ ਮਨਮੋਹਨ ਸਿੰਘ ਸੋਹਲ,ਜਨਰਲ ਸੈਕਟਰੀ ਸੁਖਵਿੰਦਰ ਸਿੰਘ ਸੋਹਲ, ਬੋਰਡ ਮੈਂਬਰ ਭੁਪਿੰਦਰ ਸਿੰਘ,ਪਰਗਟ ਸਿੰਘ,ਸੰਦੀਪ ਸਿੰਘ ਮਸਕੀਨ ਅਤੇ ਹੋਰ ਸੰਗਤ ਹਾਜ਼ਰ ਸੀ।
