ਅੱਗ ਲੱਗਣ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਤ

ਕਲੰਬਾ ਸ਼ਹਿਰ – ਇਥੋਂ ਦੀ ਇੱਕ ਸਬਡਿਵੀਜ਼ਨ ਦੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ 2 ਬੱਚਿਆਂ ਜਿਹਨਾਂ ਦੀ ਉਮਰ 1 ਸਾਲ ਅਤੇ 3 ਸਾਲ ਸੀ ਦੀ ਮੌਤ ਹੋ ਗਈ , ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲਿਆ ਹੈ , ਦਰਅਸਲ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੋਵਾਂ ਬੱਚਿਆਂ ਨੂੰ ਸੁਲਾਉਣ ਤੋਂ ਬਾਅਦ ਉਹਨਾਂ ਦਾ ਪਿਤਾ ਖਾਣ ਲਈ ਸਬਜ਼ੀ ਲੈਣ ਗਿਆ ਸੀ . ਬੱਚਿਆਂ ਦੀ ਮਾਂ ਇੱਕ ਕੰਪਨੀ ਵਿੱਚ ਕੰਮ ਕਰਦੀ ਹੈ ਅਤੇ ਉਸ ਵੇਲੇ ਵੀ ਕੰਮ ਤੇ ਸੀ , ਅੱਗ 26 ਸਤੰਬਰ ਸ਼ਾਮ ਕਰੀਬ 6 ਵਜੇ ਲੱਗੀ . ਦੱਸਿਆ ਜਾ ਰਿਹਾ ਹੈ ਕਿ ਅੰਦਰ 3 ਬੱਚੇ ਸਨ , 5 ਸਾਲ ਦੀ ਬੇਟੀ ਬਾਹਰ ਆਉਣ ਵਿੱਚ ਕਾਮਯਾਬ ਹੋ ਗਈ ਜੋ ਜਖਮੀ ਹੈ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ . ਦੋ ਬੇਟੇ 1 ਸਾਲ ਅਤੇ 3 ਸਾਲ ਅੱਗ ਵਿੱਚ ਹੀ ਝੁਲਸ ਗਏ .

Leave a Reply

Your email address will not be published. Required fields are marked *