ਮਨੀਲਾ ਵਿੱਚ ਇਮੀਗ੍ਰੇਸ਼ਨ ਦਾ ਨਵਾਂ ਆਰਡਰ ?

ਪਿਛਲੇ ਦਿਨਾ ਵਿੱਚ 🇵🇭 ਮਨੀਲਾ ਐਮੀਗਰਸ਼ਨ ਨੇ ਇੱਕ ਨਵਾ ਆਰਡਰ ਕੱਢਿਆ ਹੈ ਜਿਸ ਵਿਚ ਅਕਸ-ਟੈਸ਼ਨ ਤੇ ਰਹਿ ਰਹੇ ਲੋਕਾ ਲਈ ਕੁਝ ਨਵੇ ਨਿਯਮ ਬਣਾਏ ਹਨ । ਇਹਨਾ ਨਿਯਮਾ ਨੂੰ ਕਿਰਪਾ ਕਰਕੇ ਧਿਆਨ ਨਾਲ ਜਰੂਰ ਪੜੋ ।
ਇਹ ਨਿਯਮ ਉਹਨਾ ਲੋਕਾ ਤੇ ਲਾਗੂ ਹੋਣਗੇ ਜੋ ਸਟਿਕਰ ਵੀਜੇ ਤੇ ਜਾਣੀ ਉਰਿਜਨੰਲ ਵੀਜੇ ਤੇ ਆਏ ਹਨ ਤੇ ਅਕਸ-ਟੈਸ਼ਨਾ ਲਵਾ ਰਹੇ ਹਨ ।
ਇਸ ਤੋ ਇਲਾਵਾ ਜਿਹਨਾ ਲੋਕਾ ਨੇ ਪੇਪਰ ਡਾਉਨਗਰੇਡ ਕਰਵਾਏ ਹਨ ਤੇ ਅਕਸ-ਟੈਨਸ਼ਨ ਲੈ ਰਹੇ ਹਨ ।
ਸਰਕਾਰ ਨੇ 26 ਜੁਲਾਈ 2024 ਨੂੰ ਇਹ ਆਰਡਰ ਲਿਆਦਾ ਹੈ ।
ਜਿਸ ਵਿਚ ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕਿਹਾ ਗਿਆ ਹੈ ਕਿ ਅਕਸ-ਟੈਨਸ਼ਨ ਤੇ ਰਹਿ ਰਹੇ ਉਹਨਾ ਦੀ ਅਕਸ-ਟੈਨਸ਼ਨ ਲਗਾਉਣ ਸਮੇ ਸਖਤਾਈ ਨਾਲ ਪੜਤਾਲ ਕਰਨ ਦੀ ਹਦਾਇਤ ਦਿੱਤੀ ਹੈ ।
ਇਸ ਤੋ ਇਲਾਵਾ ਇਹ ਵੀ ਕਿਹਾ ਹੈ ਕਿ ਸਾਲ ਤੋ ਵੱਧ ਟਾਇਮ ਰਹਿ ਰਹੇ ਵਿਅਕਤੀ ਦੀ ਡੂੰਘਾਈ ਨਾਲ ਇੰਟਰਵਿਊ ਕਰੋ , ਉਸ ਦੇ ਇਥੇ ਇਨਾ ਟਾਇਮ ਰਹਿਣ ਦਾ ਕਾਰਨ ਪੁਛੋ , ਉਹ ਕਦੋ ਵਾਪਸ ਜਾਵੇਗਾ ਪਤਾ ਕਰੋ , ਉਸਦਾ ਐਡਰਿਸ ਕੰਨਫਰਮ ਕਰੋ , ਜਿਸ ਨੇ ਉਸਦੀ ਇੰਟਰਵਿਉ ਕੀਤੀ ਉਸ ਅਫਸਰ ਦੀ ਡੀਟੇਲ ਨਾਲ ਲਗਾਉ ਕਿ ਉਸ ਨੇ ਸਾਰੀ ਇੰਟਰਵਿਉ ਸਹੀ ਢੰਗ ਨਾਲ ਕੀਤੀ ਹੈ ।
ਇਸ ਤੋ ਇਲਾਵਾ ਤੁਸੀ ਜੋ ਕਾਰਨ ਦੱਸੇ ਹਨ ਅਕਸ-ਟੈਨਸ਼ਨ ਵਧਾਉਣ ਲਈ ਉਹਨਾ ਲਈ ਜੋ ਕਾਗਜ ਪੱਤਰ ਲਗਾਉਦੇ ਹੋ ਉਸ ਦੀ ਵੀ ਜਾਚ ਹੋਵੇਗੀ ਕਿ ਤੁਸੀ ਸੱਚ ਬੋਲ ਰਹੇ ਹੋ ।
ਇਸ ਤੋ ਇਲਾਵਾ ਤੁਹਾਡਾ ਸਾਰਾ ਪੁਰਣਾ ਰਿਕਾਰਡ ਚੈੱਕ ਹੋਵੇਗਾ ਅਕਸ-ਟੈਨਸ਼ਨ ਲਾਉਣ ਤੋ ਪਹਿਲਾ ਕਿ ਤੁਸੀ ਕਿਵੇ ਤੇ ਕਦੋ ਕਦੋ ਆਏ ਤੇ ਗਏ ਦੇਸ ਵਿਚੋ ।
ਜੇ ਤੁਹਾਡੇ ਤੇ ਕੋਈ ਸ਼ੱਕ ਹੈ ਕਿ ਤੁਸੀ ਗਲਤ ਢੰਗ ਨਾਲ ਰਹਿ ਰਹੇ ਹੋ ਜਾ ਐਕਸ-ਟੈਨਸ਼ਨ ਲਵਾਉਦੇ ਹੋ ਤਾ ਤੁਹਾਡੀ ਐਕਸ-ਟੈਨਸ਼ਨ ਰੱਦ ਕਰ ਦਿੱਤੀ ਜਾਵੇ ਤੇ ਕਮਿਸਨਰ ਨੂੰ ਰਿਪੋਰਟ ਕੀਤੀ ਜਾਵੇ ।
ਜਿਹਨਾ ਲੋਕਾ ਨੂੰ ਇੱਕ ਸਾਲ ਹੋ ਗਿਆ ਐਕਸ-ਟੈਨਸ਼ਨ ਤੇ ਰਹਿਦੇ ਨੂੰ ਜਾ ਸਾਲ ਹੋਣ ਵਾਲਾ ਹੈ ਉਹਨਾ ਸਭ ਦੀ ਰੀਪੋਟ ਹਰੇਕ ਮਹੀਨੇ ਦੇ ਪਹਿਲੇ ਸੁੱਕਰਵਾਰ ਨੂੰ ਕਮਿਸ਼ਨਰ ਨੂੰ ਭੇਜਣੀ ਲਾਜਮੀ ਹੈ ।
ਸੋ ਇਸ ਸਭ ਆਰਡਰ ਦਾ ਭਾਵ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਉਵਰਸਟੇ ਰਹਿ ਰਹੇ ਲੋਕ ਵਾਪਸ ਜਾਣ ।
ਬਾਕੀ ਦੇਸਾ ਵਾਗ ਵੱਧ ਤੋ ਵੱਧ ਟੂਰਿਸਟ ਆਉਣ ਪਰ ਸਮੇ ਨਾਲ ਵਾਪਸ ਵੀ ਜਾਣ ਇਥੇ ਨਾ ਰਹਿਣ
ਇਹ ਜਾਣਕਾਰੀ ਕਿਸੇ ਵੀਰ ਨੇ ਸਾਂਝੀ ਕੀਤੀ ਹੈ , ਇਸ ਬਾਰੇ ਸਾਨੂੰ ਹਾਲੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ , ਇਸ ਬਾਰੇ ਕਿਸੇ ਹੋਰ ਵੀਰ ਨੂੰ ਜਾਣਕਾਰੀ ਹੋਵੇ ਤਾ ਕਮਿਟਾ ਵਿਚ ਦੱਸ ਸਕਦਾ ਜੀ

One comment

Leave a Reply

Your email address will not be published. Required fields are marked *