ਬਤੰਗਸ ਵਿੱਚ ਬਗੀਓ ਕਾਰੀਨਾ ਦੇ ਕਾਰਨ ਪੈ ਰਹੇ ਕਈ ਦਿਨਾਂ ਦੇ ਮੀਂਹ ਕਾਰਨ ਬੁੱਧਵਾਰ ਸਵੇਰੇ ਜ਼ਮੀਨ ਖਿਸਕਣ ਕਾਰਨ ਇੱਕ ਛੇ ਮਹੀਨਿਆਂ ਦੀ ਗਰਭਵਤੀ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਬੁੱਧਵਾਰ ਸਵੇਰੇ 6 ਵਜੇ ਤੋਂ ਠੀਕ ਪਹਿਲਾਂ ਐਗੋਨਸੀਲੋ ਕਸਬੇ ‘ਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ।
ਐਗੋਨਸੀਲੋ ਸ਼ਹਿਰ ਦੀ ਮੇਅਰ ਸਿੰਡਰੇਲਾ ਰੇਅਸ ਨੇ ਇੱਕ ਰੇਡੀਓ ਇੰਟਰਵਿਊ ਵਿੱਚ ਕਿਹਾ ਕਿ ਮਰਨ ਵਾਲਿਆਂ ਵਿੱਚ ਇੱਕ 28 ਸਾਲਾ ਗਰਭਵਤੀ ਔਰਤ, ਉਸ ਦਾ ਨੌਂ ਸਾਲ ਦਾ ਬੱਚਾ ਅਤੇ ਉਸ ਦੇ 13 ਅਤੇ 15 ਸਾਲ ਦੇ ਭੈਣ-ਭਰਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਚਾਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਦੇ ਲਾਪਤਾ ਹੋਣ ਦੀ ਸੂਚਨਾ ਨਹੀਂ ਹੈ। ਰੇਅਸ ਨੇ ਦੱਸਿਆ ਕਿ ਲਗਾਤਾਰ ਮੀਂਹ ਅਤੇ ਹੜ੍ਹਾਂ ਦਾ ਪਾਣੀ ਜਮ੍ਹਾ ਹੋਣ ਦੇ ਬਾਵਜੂਦ ਸ਼ਹਿਰ ‘ਚੋਂ ਪਿੰਡਾਂ ਦੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ।
ਜ਼ਿਕਰਯੋਗ ਹੈ ਕਿ ‘ਕਾਰੀਨਾ’ ਇਸ ਸਾਲ ਫਿਲੀਪੀਨਜ਼ ‘ਚ ਆਇਆ ਤੀਜਾ ਤੂਫਾਨ ਹੈ, ਜਿਸ ਦੇ ਬੁੱਧਵਾਰ ਰਾਤ ਜਾਂ ਵੀਰਵਾਰ ਸਵੇਰ ਤੱਕ ਦੇਸ਼ ਛੱਡਣ ਦੀ ਸੰਭਾਵਨਾ ਹੈ। ਰਾਸ਼ਟਰੀ ਮੌਸਮ ਬਿਊਰੋ ਨੇ ਹਾਲਾਂਕਿ ਚੇਤਾਵਨੀ ਦਿੱਤੀ ਹੈ ਕਿ ਕਾਰੀਨਾ ਦੇ ਜਾਣ ਤੋਂ ਬਾਅਦ ਵੀ ਮੀਂਹ ਜਾਰੀ ਰਹੇਗਾ।