ਹੁਣ ਪੜ੍ਹੋ ਮਨੀਲਾ ਦੀਆਂ ਤਾਜ਼ਾ ਖਬਰਾਂ ਆਪਣੇ ਮੋਬਾਈਲ ਤੇ , ਨੀਚੇ ਕਲਿੱਕ ਕਰੋ ਐਪ ਇੰਸਟਾਲ ਕਰਨ ਲਈ:

ਬੁਲਾਕਾਨ ਵਿੱਚ ਬਿਜਲੀ ਡਿੱਗਣ ਨਾਲ 3 ਚਚੇਰੇ ਭਰਾਵਾਂ ਦੀ ਹੋਈ ਮੌਤ

ਬੁੱਧਵਾਰ, 5 ਜੂਨ ਨੂੰ ਭਾਰੀ ਮੀਂਹ ਦੌਰਾਨ ਬਾਰਾਂਗੇ ਇਨਾਓਨ, ਪੁਲੀਲਾਨ, ਬੁਲਾਕਾਨ ਵਿੱਚ ਇੱਕ ਚੌਲਾਂ ਦੇ ਖੇਤ ਵਿੱਚ ਆਸਮਾਨੀ ਬਿਜਲੀ ਡਿੱਗਣ ਨਾਲ ਤਿੰਨ ਚਚੇਰੇ ਭਰਾਵਾਂ ਦੀ ਮੌਤ ਹੋ ਗਈ।

ਪੁਲਿਸ ਨੇ ਮਰਨ ਵਾਲਿਆਂ ਦੀ ਪਛਾਣ ਰੈਕਸਟਰ ਐਨਰੀਕੇਜ਼, 16; ਰੋਕਸਨ ਐਨਰਿਕਜ਼, 12; ਅਤੇ ਅਪ੍ਰੈਲ ਅਲਮੋਰਾਡੀ, 11, ਵਜੋਂ ਕੀਤੀ ਜੋ ਸਿਟਿਓ ਟੈਂਗੋਸ, ਬਾਰਾਂਗੇ ਇਨਾਓਨ ਦੇ ਵਸਨੀਕ ਸਨ ।

ਪੁਲਿਸ ਵੱਲੋਂ ਕੀਤੀ ਮੁਢਲੀ ਜਾਂਚ ਦੇ ਆਧਾਰ ‘ਤੇ ਪੀੜਤ ਆਪਣੇ ਪੰਜ ਹੋਰ ਰਿਸ਼ਤੇਦਾਰਾਂ ਨਾਲ ਚੌਲਾਂ ਦੇ ਖੇਤ ਦੇ ਵਿਚਕਾਰ ਖੇਡ ਰਹੇ ਸਨ ਕਿ ਦੁਪਹਿਰ 3 ਵਜੇ ਦੇ ਕਰੀਬ ਗਰਜ ਅਤੇ ਬਿਜਲੀ ਦੇ ਨਾਲ ਤੇਜ਼ ਮੀਂਹ ਪਿਆ।

ਰੈਕਸਟਰ ਦੇ ਛੋਟੇ ਭਰਾ ਸੈਂਟੀਨੋ ਦੇ ਅਨੁਸਾਰ, ਉਹ ਅੱਠ ਜਣੇ ਬਾਰਸ਼ ਵਿੱਚ ਖੇਡ ਰਹੇ ਸਨ ਜਦੋਂ ਉਸਦੇ ਭਰਾ ਅਤੇ ਦੋ ਚਚੇਰੇ ਭਰਾਵਾਂ ਨੂੰ ਆਸਮਾਨੀ ਬਿਜਲੀ ਨੇ ਆਪਣੀ ਲਪੇਟ ਵਿੱਚ ਲੈ ਲਿਆ । ਬਿਜਲੀ ਡਿੱਗਣ ਨਾਲ ਬਾਸਕਟਬਾਲ ਬੋਰਡ ਅੰਸ਼ਕ ਤੌਰ ‘ਤੇ ਤਬਾਹ ਹੋ ਗਿਆ ਅਤੇ ਇੱਕ ਅੰਬ ਦਾ ਦਰੱਖਤ ਵੀ ਦੋਫਾੜ ਹੋ ਗਿਆ।

ਪੀੜਤਾਂ ਨੂੰ ਪੁਲੀਲਨ ਦੇ ਡਾਕਟਰ ਮੈਗਡਾਲੇਨਾ ਰੇਇਸ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪਹੁੰਚਣ ‘ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਘਟਨਾ ਦਾ ਪਤਾ ਲੱਗਦਿਆਂ ਹੀ ਸਮਾਜ ਭਲਾਈ ਅਤੇ ਵਿਕਾਸ ਵਿਭਾਗ ਖੇਤਰ ਨੇ ਤੁਰੰਤ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ।

ਗਵਰਨਰ ਡੈਨੀਅਲ ਆਰ ਫਰਨਾਂਡੋ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਸਾਰੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਤੂਫ਼ਾਨ ਦੌਰਾਨ ਆਪਣੇ ਬੱਚਿਆਂ ਨੂੰ ਖੇਡਣ ਤੋਂ ਰੋਕਣ ਦੀ ਸਲਾਹ ਦਿੱਤੀ।

ਹੁਣ ਪੜ੍ਹੋ ਮਨੀਲਾ ਦੀਆਂ ਤਾਜ਼ਾ ਖਬਰਾਂ ਆਪਣੇ ਮੋਬਾਈਲ ਤੇ , ਨੀਚੇ ਕਲਿੱਕ ਕਰੋ ਐਪ ਇੰਸਟਾਲ ਕਰਨ ਲਈ:

Leave a Reply

Your email address will not be published. Required fields are marked *